ਖੇਡ

ਨੈਸ਼ਨਲ ਕਬੱਡੀ ਚੈਂਪੀਅਨਸ਼ਿਪ ਦੇ ਦੂਸਰੇ ਦਿਨ  ਹਿਮਾਚਲ ਪ੍ਰਦੇਸ਼ ਨੇ ਛੱਤੀਸਗੜ੍ਹ ਨੂੰ 55-7 ਦੇ ਵੱਡੇ ਫਰਕ ਨਾਲ ਹਰਾਇਆ

ਕੌਮੀ ਮਾਰਗ ਬਿਊਰੋ/ ਦਲਜੀਤ ਕੌਰ | November 09, 2023 08:52 PM
ਅੱਜ ਹਿੰਦੋਸਤਾਨ ਦੇ ਵੱਖ-ਵੱਖ ਰਾਜਾਂ ਤੋਂ ਆਈਆਂ ਕਬੱਡੀ ਖਿਡਾਰਨਾਂ ਕਾਰਨ ਲਹਿਰਾਗਾਗਾ ਅਨੇਕਾਂ ਰੰਗਾਂ ਵਿਚ ਰੰਗਿਆ ਗਿਆ। ਵੱਖ-ਵੱਖ ਬੋਲੀਆਂ ਅਤੇ ਵੱਖਰੇ ਪਹਿਰਾਵਿਆਂ ਦੇ ਬਾਵਜੂਦ ਸਭ ਖਿਡਾਰਨਾਂ ਭਾਰਤ-ਮਾਲਾ ਦੇ ਅਲੱਗ-ਅਲੱਗ ਮਣਕੇ ਜਾਪਦੀਆਂ ਹਨ।ਸੀ.ਬੀ.ਐਸ.ਈ. ਦੀ ਸੀਬਾ ਸਕੂਲ, ਲਹਿਰਾਗਾਗਾ ਵਿਖੇ ਚੱਲ ਰਹੀ ਰਾਸ਼ਟਰੀ ਪੱਧਰ ਦੀ ਕਬੱਡੀ ਚੈਂਪੀਅਨਸ਼ਿਪ ਦੌਰਾਨ ਦੂਸਰੇ ਦਿਨ ਉਤਰਾਖੰਡ ਨੇ ਹਰਿਆਣਾ ਨੂੰ 50-19, ਤਾਮਿਨਲਾਡੂ ਨੇ ਯੂ.ਏ.ਈ ਨੂੰ 32-16, ਦਿੱਲੀ ਨੇ ਪੰਜਾਬ ਨੂੰ 33-12, ਹਰਿਆਣਾ ਨੇ ਉਤਰਾਖੰਡ ਨੂੰ 61-11, ਤਾਮਿਨਲਾਡੂ ਨੇ ਗੁਜਰਾਤ ਨੂੰ 43-12, ਦਿੱਲੀ ਨੇ ਤਾਮਿਨਲਾਡੂ ਨੂੰ 26-17, ਗੁਜਰਾਤ ਨੇ ਆਬੂਧਾਬੀ ਨੂੰ 47-36, ਰਾਜਸਥਾਨ ਨੇ ਉੱਤਰ ਪ੍ਰਦੇਸ਼ ਨੂੰ 21-9, ਹਿਮਾਚਲ ਪ੍ਰਦੇਸ਼ ਨੇ ਛੱਤੀਸਗੜ੍ਹ ਨੂੰ 55-7, ਮੱਧ ਪ੍ਰਦੇਸ਼ ਨੇ ਛੱਤੀਸਗੜ੍ਹ ਨੂੰ 39-18, ਉੱਤਰ ਪ੍ਰਦੇਸ਼ ਨੇ ਪੰਜਾਬ ਨੂੰ 22-17, ਮੱਧ ਪ੍ਰਦੇਸ਼ ਨੇ ਉੜੀਸਾ ਨੂੰ 39-15, ਕੇਰਲਾ ਨੇ ਪੰਜਾਬ ਨੂੰ 34-19, ਪੰਜਾਬ ਨੇ ਆਸਾਮ ਨੂੰ 23-20, ਮੱਧ ਪ੍ਰਦੇਸ਼ ਨੇ ਦਿੱਲੀ ਨੂੰ 45-26, ਤਾਮਿਨਲਾਡੂ ਨੇ ਆਸਾਮ ਨੂੰ 41-20, ਰਾਜਸਥਾਨ ਨੇ ਕੇਰਲਾ ਨੂੰ 44-18 ਦੇ ਫਰਕ ਨਾਲ ਹਰਾਇਆ। 
 
ਚਾਰ ਅਲੱਗ-ਅਲੱਗ ਮੈਦਾਨਾਂ ਵਿਚ ਹੋ ਰਹੇ ਮੈਚਾਂ ਵਿਚ ਭਾਰੀ ਜੋਸ਼ ਦੇਖਣ ਨੂੰ ਮਿਲ ਰਿਹਾ ਹੈ। ਸੀ.ਬੀ.ਐਸ.ਈ. ਵੱਲੋਂ ਨਿਯੁਕਤ ਨਿਗਰਾਨ ਪ੍ਰਮੋਦ ਕੁਮਾਰ ਦਿੱਲੀ ਅਤੇ ਵਿਨੈ ਕੁਮਾਰ ਮੇਰਠ ਦੀ ਨਿਗਰਾਨੀ ਹੇਠ ਚੱਲ ਰਹੀ ਇਸ ਚੈਂਪੀਅਨਸ਼ਿਪ ਦੌਰਾਨ ਵਧੀਆ ਖੇਡ ਦੇਖਣ ਨੂੰ ਮਿਲੀ। ਜ਼ਿਲ੍ਹਾ ਸਪੋਰਟਸ ਕੋਆਰਡੀਨੇਟਰ ਮੈਡਮ ਨਰੇਸ਼ ਸੈਣੀ, ਪਨਸੀਡ ਦੇ ਚੇਅਰਮੈਨ ਮਹਿੰਦਰ ਸਿੰਘ ਸਿੱਧੂ ਵੀ ਇਸ ਮੌਕੇ ਵਿਸ਼ੇਸ਼ ਤੌਰ ’ਤੇ ਪਹੁੰਚੇ ਅਤੇ ਖਿਡਾਰਨਾਂ ਦੀ ਹੌਂਸਲਾ ਅਫ਼ਜਾਈ ਕੀਤੀ। ਇਸ ਮੌਕੇ ਖੇਡ ਮਨੋਵਿਗਿਆਨੀ ਗੁਰਪ੍ਰੀਤ ਸਿੰਘ, ਦਿਨੇਸ਼ ਗੁਲੇਰੀਆ, ਫਾਦਰ ਦਲੀਸ਼ ਫਲੈਮਿਨ ਅਤੇ ਜਗਸੀਰ ਜੱਗੀ ਗੰਢੂਆਂ ਵੀ ਮੌਜੂਦ ਸਨ।
 

Have something to say? Post your comment

 

ਖੇਡ

ਆਲ ਇੰਡੀਆ ਸਰਵਿਸਜ਼ ਟੂਰਨਾਮੈਂਟ ਲਈ ਪੰਜਾਬ ਦੀਆਂ ਫੁਟਬਾਲ ਤੇ ਲਾਅਨ ਟੈਨਿਸ ਟੀਮਾਂ ਦੇ ਟਰਾਇਲ 25 ਨਵੰਬਰ ਨੂੰ

ਖ਼ਾਲਸਾ ਪਬਲਿਕ ਸਕੂਲ ਦੇ ਵਿਦਿਆਰਥੀਆਂ ਦਾ ਮੁੱਕੇਬਾਜ਼ੀ ’ਚ ਸ਼ਾਨਦਾਰ ਪ੍ਰਦਰਸ਼ਨ

68ਵੀਆਂ ਪੰਜਾਬ ਸਕੂਲ ਖੇਡਾਂ - ਕਰਾਟੇ ਅੰਡਰ-14 ਲੜਕੇ,ਲੜਕੀਆਂ ਦੇ ਮੁਕਾਬਲਿਆਂ ਦੀ ਜਲੰਧਰ ਵਿਖੇ ਸ਼ਾਨਦਾਰ ਸ਼ੁਰੂਆਤ

ਖ਼ਾਲਸਾ ਕਾਲਜ ਵਿਖੇ 2 ਰੋਜ਼ਾ ਦੀਵਾਲੀ ਟੂਰਨਾਮੈਂਟ ਅਮਿੱਟ ਯਾਦਾਂ ਛੱਡਦਾ ਹੋਇਆ ਸੰਪੰਨ

68ਵੀਆਂ ਪੰਜਾਬ ਸਕੂਲ ਖੇਡਾਂ ਤਾਈਕਵਾਂਡੋ ਅੰਡਰ-17 ਦੇ ਵੱਖ ਵੱਖ ਭਾਰ ਵਰਗ ਦੇ ਮੁਕਾਬਲੇ ਕਰਵਾਏ ਗਏ

68ਵੀਆਂ ਪੰਜਾਬ ਸਕੂਲ ਖੇਡਾਂ -ਜਲੰਧਰ ਨੇ ਕੀਤਾ ਓਵਰ ਆਲ ਟਰਾਫੀ ਤੇ ਕਬਜ਼ਾ

ਰਗਬੀ ਲੀਗ ਅੰਮ੍ਰਿਤਸਰ ਵਿੱਚ ਕਰਵਾਈ ਜਾਵੇਗੀ

ਪਿੰਡ ਰਜਧਾਨ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਦਾ ਨਾਂ ਓਲੰਪੀਅਨ ਜਰਮਨਪ੍ਰੀਤ ਸਿੰਘ ਦੇ ਨਾਂ 'ਤੇ ਰੱਖਿਆ ਜਾਵੇਗਾ: ਹਰਭਜਨ ਸਿੰਘ ਈਟੀਓ

ਵਿਨੇਸ਼ ਫੋਗਟ ਦਾ ਸਵਾ ਤੋਲੇ ਸ਼ੁੱਧ ਸੋਨੇ ਦੇ ਮੈਡਲ ਨਾਲ ਸਨਮਾਨ ਹੋਵੇਗਾ - ਪ੍ਰਿੰ. ਸਰਵਣ ਸਿੰਘ

ਪੈਰਿਸ ਓਲੰਪਿਕ- ਸਪੇਨ ਨੂੰ 2-1 ਨਾਲ ਹਰਾ ਕੇ ਜਿੱਤ ਲਿਆ ਕਾਂਸੀ ਦਾ ਤਗ਼ਮਾ ਭਾਰਤ ਨੇ